ਓਹਨਾ ਦੀ ਥਾਂ ਰਾਖ੍ਹ ਵੇਖੀ ਇਕ ਵਾਰੀ !

ਦੁਜੇਯਾ ਦਾ ਲਾਭਦਾ ਕਸੂਰ,  ਤੂ ਗੱਲਾ ਚ ਸਾਰੀ 
ਆਪਣੇ ਨੂ ਓਹਨਾ ਦੀ ਥਾਂ ਰਾਖ੍ਹ ਵੇਖੀ ਇਕ ਵਾਰੀ

ਹਾਸਾ ਕਿੰਨਾ ਕੀਮਤੀ ਏ, ਰੋਣ ਵਾਲਾ ਜਾਣਦਾ ਏ
ਦਿਲ ਤੇ ਕੀ ਬੀਤਦੀ, ਨਿਭਾਉਣ ਵਾਲਾ ਜਾਣਦਾ ਏ
ਜੂਤੀ ਕਿਤ੍ਥੇ ਕਟ ਦੀ ਏ, ਪਾਉਣ ਵਾਲਾ ਜਾਣਦਾ ਏ
ਗੱਲਾਂ ਕਰ ਨੇ ਤੋ ਪੇਹ੍ਲਾਂ, ਖੁਦ ਤੇ ਨਜ਼ਰ ਮਾਰੀ
ਆਪਣੇ ਨੂ ਓਹਨਾ ਦੀ ਥਾਂ ਰਾਖ੍ਹ ਵੇਖੀ ਇਕ ਵਾਰੀ

ਕੀਤੇ ਕੋਈ ਪੁਛ ਦਾ ਨੀ, ਆਏ ਦਿਨ ਮਰਦੇ ਨੇ
ਉਬਲੇ ਚੋਲਾਂ ਦਾ ਪਾਣੀ ਪੀ ਕੇ ਟੇੱਡ ਪਰਦੇ ਨੇ
ਕੀ ਹੋਯਾ ਜੇ ਥੋੜੀ ਬੋਹ੍ਤੀ ਹੇਰਾ ਫੇਰੀ ਕਰਦੇ ਨੇ
ਬੱਚੇਯਾਂ ਦੀ ਭੁਖ ਅੱਗੇ, ਛੋਟੀ ਪੇਂਦੀ ਏ ਇਮਾਨਦਾਰੀ
ਆਪਣੇ ਨੂ ਓਹਨਾ ਦੀ ਥਾਂ ਰਾਖ੍ਹ ਵੇਖੀ ਇਕ ਵਾਰੀ

ਹਾਲਾਤ ਹਤ੍ਥੀ ਹਾਰ, ਕਮਜ਼ੋਰ ਬਣ ਜਾਏਗਾ
ਬਣ ਨਾ ਸੀ ਹੋਰ, ਕੁਛ ਹੋਰ ਬਣ ਜਾਏਗਾ
ਮੇਹਨਤ ਨਾ ਸਰਨਾ ਨੀ, ਚੋਰ ਬਣ ਜਾਏਗਾ
ਇਕ ਤਾਂ ਗਰੀਬ ਸੀ, ਦੂਜੀ ਲਾਗ ਗੀ ਬਿਮਾਰੀ
ਆਪਣੇ ਨੂ ਓਹਨਾ ਦੀ ਥਾਂ ਰਾਖ੍ਹ ਵੇਖੀ ਇਕ ਵਾਰੀ

Gulshan Mehra

Comments

Popular posts from this blog

नही होतीं हमारे से

बरकत हो गई