ਅਲਫਾਜ਼ ਜੋ ਗੀਤ ਸੀ ਬਣ ਜਾਂਦੇ !
ਕਦੀ ਉੱਡਦੇ ਬਣ ਜਜ਼ਬਾਤ ਮੇਰੇ
ਕਦੀ ਮੇਰੀ ਪ੍ਰੀਤ ਸੀ ਬਣ ਜਾਂਦੇ
ਹੁਣ ਮੇਥੋ ਖ਼ਫਾ ਜੇ ਲਗਦੇ ਨੇ
ਅਲਫਾਜ਼ ਜੋ ਗੀਤ ਸੀ ਬਣ ਜਾਂਦੇ
ਕਿੰਨਾ ਚਿਰ ਹੋਏਯਾ ਤਕਦੇ ਨੂ
ਕੋਈ ਮਿਸਰਾ ਚੰਗਾ ਲਭੇਯਾ ਨੀ
ਕਦੀ ਸ਼ੇਰ ਮੇਰੇ ਵਿਚ ਜਚੇਯਾ ਨੀ
ਕਦੀ ਦਿਲ ਨੂ ਮੇਰੇ ਫ੍ਬ੍ਯਾ ਨੀ
ਮਿਟ੍ਠੇ ਲਫਜ਼ਾ ਸੰਗ ਰਲ ਕੇ
ਕਿੱਦਾ ਸੁਰ ਸੰਗੀਤ ਸੀ ਬਣ ਜਾਂਦੇ
ਹੁਣ ਮੇਥੋ ਖ਼ਫਾ ਜੇ ਲਗਦੇ ਨੇ
ਅਲਫਾਜ਼ ਜੋ ਗੀਤ ਸੀ ਬਣ ਜਾਂਦੇ
ਹੁਣ ਖ਼ਾਲੀ ਵਰਕੇ ਬਿਖਰੇ ਨੇ
ਮੇਰੀ ਗਜ਼ਲਾ ਵਾਲੀ ਮੇਜ਼ ਉੱਤੇ
ਕਦੀ ਫੁਲਾਂ ਜੇਹੇ ਸਜਦੇ ਸੀ
ਕੋਰੇ ਕਾਗਜ਼ ਦੀ ਸੇਜ਼ ਉੱਤੇ
ਮੈਂ ਜਦ ਵੀ ਬੇਹ ਲਿਖਦਾ ਸੀ
ਮੇਰੇ ਮਨਮੀਤ ਸੀ ਬਣ ਜਾਂਦੇ
ਹੁਣ ਮੇਥੋ ਖ਼ਫਾ ਜੇ ਲਗਦੇ ਨੇ
ਅਲਫਾਜ਼ ਜੋ ਗੀਤ ਸੀ ਬਣ ਜਾਂਦੇ
ਹੁਣ ਕੀਨੀ ਦੇਰ ਨਾਰਾਜ੍ਗੀਯਾ
ਕਿੰਨਾ ਚਿਰ ਮੈਨੂ ਮਿਲਣਾ ਨੀ
ਮੇਰਾ ਥੋੜੇ ਨਾਲ ਵਜੂਦ ਸਇਯੋ
ਥੋੜੇ ਬੀਣ ਗੁਲਸ਼ਨ ਖਿਲਣਾ ਨੀ
ਅਜ ਰਾਹਾਂ ਤਕ ਤਕ ਹਾਰ ਗਯਾ
ਕਦੀ ਮੇਰੀ ਜੀਤ ਸੀ ਬਣ ਜਾਂਦੇ
ਹੁਣ ਮੇਥੋ ਖ਼ਫਾ ਜੇ ਲਗਦੇ ਨੇ
ਅਲਫਾਜ਼ ਜੋ ਗੀਤ ਸੀ ਬਣ ਜਾਂਦੇ
Comments